27/08/2026
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਟੂਡੈਂਟ ਕੌਂਸਲ ਚੋਣਾਂ ਦਾ ਬਿਗੁਲ ਵੱਜਦਿਆਂ ਹੀ ‘ਸੱਥ’ ਜਥੇਬੰਦੀ ਦੀ ਹਮਾਇਤ ਵਿੱਚ ਅਵਾਜ਼ਾਂ ਬੁਲੰਦ ਹੋਣ ਲੱਗੀਆਂ ਹਨ।
ਲੰਘੇ ਸਮੇਂ ਦੌਰਾਨ ‘ਸੱਥ’ ਨੇ ਯੂਨੀਵਰਸਿਟੀ ਦੇ ਬੌਧਿਕ ਵਾਤਾਵਰਨ ਵਿੱਚ ਸਿੱਖ ਰਾਜਨੀਤੀ ਦੀ ਸਿਧਾਂਤਕ ਅਤੇ ਜਥੇਬੰਦਕ ਪੁਨਰ-ਸੁਰਜੀਤੀ ਲਈ ਅਹਿਮ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਉੱਤੇ ਪੰਜਾਬ ਦੇ ਅਧਿਕਾਰ ਅਤੇ ਦਾਅਵੇ ਨੂੰ ਮਜ਼ਬੂਤ ਕਰਨ ਵਾਸਤੇ ਵੀ ਇਸ ਜਥੇਬੰਦੀ ਵੱਲੋਂ ਲਗਾਤਾਰ ਸਾਰਥਕ ਯਤਨ ਕੀਤੇ ਗਏ ਹਨ।
ਅੱਜ ਦੇ ਦੌਰ ਵਿੱਚ, ਜਦੋਂ ਸਿੱਖ ਪਛਾਣ ਅਤੇ ਸਿਆਸਤ ਨੂੰ ਹਰ ਪਾਸਿਓਂ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ ਸਮੇਂ ਸਿੱਖ ਚੇਤਨਾ ਅਤੇ ਸਿਧਾਂਤਾਂ ਦੀ ਸ਼ਮ੍ਹਾਂ ਨੂੰ ਰੋਸ਼ਨ ਰੱਖਣਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਕਾਰਜ ਹੈ। ਇਸ ਵਿਚਾਰਧਾਰਕ ਸੰਘਰਸ਼ ਦਾ ਵੱਖ-ਵੱਖ ਮੰਚਾਂ 'ਤੇ ਨਿਰੰਤਰ ਜਾਰੀ ਰਹਿਣਾ ਸਮੇਂ ਦੀ ਮੁੱਖ ਮੰਗ ਹੈ।
ਇਹਨਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ, ਵਿਦਿਆਰਥੀ ਕੌਂਸਲ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ‘ਸੱਥ’ (Sath Punjab) ਦੇ ਉਮੀਦਵਾਰ ਦਰਸ਼ਪ੍ਰੀਤ ਸਿੰਘ (Darshpreet Singh) ਦਾ ਪੂਰਨ ਸਮਰਥਨ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਦਰਸ਼ਪ੍ਰੀਤ ਸਿੰਘ ਦੇ ਹੱਕ ਵਿੱਚ ਆਪਣਾ ਕੀਮਤੀ ਵੋਟ ਪਾ ਕੇ ਕੌਂਸਲ ਚੋਣਾਂ ਵਿੱਚ ਜਿੱਤ ਯਕੀਨੀ ਬਣਾਉਣ।
- ਅਰਸ਼ੈਦੀਪ ਬਰਾੜ